Tuesday, July 22, 2014

https://www.facebook.com/kulkhosa
Bai kujit Khosa ne Moran Da Maharaja bare wichar dite dhanwadi han veer.

ਬਾਈ ਜੀ ਸ਼ਾਇਦ ਤੁਹਾਡੀ ਪੁਸਤਕ "ਮੋਰਾਂ ਦਾ ਮਹਾਰਾਜਾ" ਕਾਫੀ ਅਰਸੇ ਬਾਅਦ ਆਈ ਏ...ਜੇ ਸਿੱਧੇ ਸਾਧੇ ਪੰਜਾਬੀ ਢੰਗ ਚ ਆਖਾਂ ਤਾਂ ਸਿਰੇ ਦਾ ਵੀ ਸਿਰਾ ਕਰਾਇਆ ਪਿਆ ਏ...ਇਹ ਤਾਂ ਮੈਨੂੰ ਪਤਾ ਏ ਵੀਰੇ..ਕਿ ਕਹਾਣੀ ਲਿਖਣ ਚ ਤੁਹਾਡਾ ਕੋਈ ਤੋੜ ਨਹੀ ਏ...ਤੁਹਾਡੀਆਂ ਜੋ ਪਹਿਲਾਂ ਪੁਸਤਕਾਂ ਆਈਆਂ ਨੇ..ਜਿਵੇਂ ਕਿ ਕਹਾਣੀ ਸੰਗਿ੍ਹ "ਨੰਗੀਆਂ ਅੱਖਾਂ" ਇਸ ਵਿਚਲੀਆਂ ਕਹਾਣੀਆ ਭਾਵੇਂ ਕਾਲਪਨਿਕ ਸਨ..ਪਰ ਪਤਾ ਨੀ ਕਿਉਂ ਲੱਗਦਾ ਏ ਜਿਵੇਂ ਇਹ ਕਹਾਣੀਆ ਕਿਸੇ ਦੀ ਬੀਤੀ ਹੋਈ ਜਿੰਦਗੀ ਦਾ ਸੱਚ ਨੇ ਜਾਂ ਆਉਣ ਵਾਲੇ ਸਮੇਂ ਚ ਸੱਚ ਹੋ ਸਕਦੀਆਂ ਨੇ...ਯਾਨੀ ਇਸ ਕਹਾਣੀ ਸੰਗਿ੍ਹ ਨੂੰ ਪੜਦੇ ਹੋਏ ਕਿਤੇ ਵੀ ਨੀ ਲੱਗਾ ਕਿ ਇਹ ਕਹਾਣੀਆਂ ਕਾਲਪਨਿਕ ਹੋਣਗੀਆਂ,,,,ਇਸ ਕਹਾਣੀ ਸੰਗਿ੍ਹ ਵਿਚ ਭਾਵੇਂ ਸਾਰੀਆਂ ਕਹਾਣੀਆਂ ਹੀ ਕਮਾਲ ਨੇ ਪਰ ਮੇਰੀਆ ਮਨਪਸੰਦ ਕਹਾਣੀਆ...ਪਿ੍ਥਮ ਭਗੌਤੀ ਸਿਮਿਰ ਕੈ..ਤੇ...ਦੀਪੂ ਸੁੱਤਾ ਪਿਐ....ਨੇ....ਦੀਪੂ ਸੁੱਤਾ ਪਿਆ ਤਾਂ ਪੜ ਕੇ ਹੱਸ ਹੱਸ ਕਮਲਾ ਹੋ ਗਿਆ ਬਾਈ....ਤੁਸੀਂ ਮੈਨੂੰ ਕਹਿੰਦੇ ਸੀ ਕਿ ਤੁੰ ਪੈਂਡੂ ਪੰਜਾਬੀ ਚ ਵਧੀਆ ਲਿਖ ਲੈਨਾ...ਪਰ ਬਾਈ ਤੁਹਾਡੀ ਕਹਾਣੀ ਦੀਪੂ ਸੁੱਤਾ ਪਿਐ..ਪੜ ਕਿ ਲੱਗਦਾ ਏ ਕਿ ਤੁਸੀ ਸਭ ਤੋਂ ਵਧੀਆ ਠੇਠ ਪੰਜਾਬੀ ਚ ਲਿਖਦੇ ਹੋ......ਹੁਣ ਬਾਈ ਗੱਲ ਕਰਦਾਂ...ਤੁਹਾਡੀ ਹੁਣੇ ਮਿਲੀ ਪੁਸਤਕ "ਮੋਰਾਂ ਦਾ ਮਹਾਰਾਜਾ" ਬਾਰੇ....ਬਾਈ ਜੀ ਤੁਹਾਡੀ ਇਸ ਪੁਸਤਕ ਲਈ ਤੁਹਾਡੀ ਕਲਮ ਨੂੰ ਲੱਖ ਵਾਰ ਸਲਾਮ ਏਂ...ਤੁਸੀਂ ਇਸ ਵਿਚਲੀਆ ਸੱਚੀਆ ਕਹਾਣੀਆਂ ਤੇ ਖੋਜ ਕਰਕੇ..ਤੇ ਆਪਣੇ ਖਿਆਲਾਂ ਰਾਹੀਂ ਇਹਨਾਂ ਵਿਚ ਹੋਰ ਵੀ ਜਾਨ ਪਾ ਦਿੱਤੀ ਏ....ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ..ਪਰ ਵਿਸਥਾਰ ਸਹਿਤ ਪੜ ਕਿ ਬਹੁਤ ਵਧੀਆ ਲੱਗਾ...ਕੁਝ ਅਰਸਾ ਪਹਿਲਾਂ ਮੈਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਨ ਲਈ ਕਰਮ ਸਿੰਘ ਹਿਸਟੋਰੀਅਨ ਨੂੰ ਪੜਿਆ ਸੀ...ਪਰ ਕੁਝ ਵੀ ਹੱਥ ਨੀ ਲੱਗਾ...ਉਸਦੇ ਲੇਖ ਜਿਆਦਾਤਰ ਲਾਹੌਰ ਦਰਬਾਰ ਅੰਦਰਲੀਆਂ ਸ਼ਾਜਿਸ਼ਾ ਲਿਖਣ ਤੱਕ ਹੀ ਸੀਮਿਤ ਰਹਿ ਗਏ.....ਪਰ ਅੱਜ ਤੁਹਾਡੀ ਪੁਸਤਕ ਪੜ ਕਿ ਬਹੁਤ ਵਧੀਆ ਲੱਗ ਰਿਹਾ ਏ...ਮੈਨੂੰ ਇਸ ਚੋਂ ਜੋ ਸਭ ਤੋਂ ਵੱਧ ਕਹਾਣੀਆਂ ਪਸੰਦ ਆਈਆਂ ਤਾਂ ਉਹ ਨੇ...ਲੇਡੀ ਗੌਡੀਵਾ ਦਾ ਨੰਗਾ ਨਾਚ ਤੇ ਬੇਲਿਬਾਸ ਮਹੁੱਬਤ....ਬਾਈ ਜੀ ਅਜਿਹੀਆਂ ਸੱਚੀਆ ਕਹਾਣੀਆ ਨੂੰ ਆਪਣੀ ਕਲਮ ਰਾਹੀ ਸੰਖੇਪ ਰੂਪ ਚ ਸਿਰਫ ਤੇ ਸਿਰਫ ਤੁਸੀਂ ਲਿਖ ਸਕਦੇ ਹੋ....ਇਹਨਾਂ ਦੋ ਕਹਾਣੀਆ ਬਾਰੇ ਮੈਂ ਤੁਹਾਡੀ ਜਿੰਨੀ ਸਿਫਤ ਕਰਾਂ ੳਨੀ ਥੋੜੀ ਏ...ਤੁਹਾਡਾ ਧੰਨਵਾਦ ਕਰਨ ਲਈ ਵੀ ਮੇਰੇ ਕੋਲ ਲਫਜ ਨਹੀ ਹਨ….

ਪਿਛਲੇ ਕੁਝ ਦਿਨਾਂ ਤੋੰ ਬਲਰਾਜ ਸਿੱਧੂ Balraj Singh Sidhu ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਪੜ੍ਹ ਰਿਹਾ ਹਾਂ।ਕਿਤਾਬ ਦੇ ਸਮਰਪਣ ਨੂੰ ਪੜ੍ਹ ਕੇ ਹੀ ਪਾਠਕ ਸਮਝ ਜਾਂਦਾ ਹੈ ਕਿ ਹਥਲੇ ਕਹਾਣੀ ਸੰਗ੍ਰਿਹ ਦੀਆਂ ਛੇ ਕਹਾਣੀਆਂ ਵਿੱਚ ਇਤਿਹਾਸ ਦੀਆਂ ਢਕੀਆਂ ਪਰਤਾਂ ਨੂੰ ਬਲਰਾਜ ਸਿੱਧੂ ਨੇ ਬੇ-ਪਰਦ ਕੀਤਾ ਹੋਵੇਗਾ। ਬਲਰਾਜ ਸਿੱਧੂ ਨੂੰ ਇਤਿਹਾਸਕ ਪਾਤਰਾਂ ਦੇ ਇਸ਼ਕੀਆ ਸਬੰਧਾਂ ਨੂੰ ਸੈਕਸ ਦਾ ਤੜਕਾ ਲਾਉਣ ਦਾ ਪੂਰਾ ਹੁਨਰ ਹੈ ਤੇ ਇਸ ਤੜਕੇ ਦਾ ਸੁਆਦ ਉਸਦੀ ਹਰ ਕਹਾਣੀ ਵਿੱਚੋੰ ਮਹਿਕਾਂ ਛੱਡਦਾ ਹੈ। ਓਪਰੀ ਨਜ਼ਰੇ ਭਾਵੇੰ ਇਹ ਸ਼ੱਕ ਵੀ ਪੈੰਦਾ ਹੈ ਕਿ ਜੇ ਮਹਾਰਾਜਾ ਐਨਾ ਈ ਭੋਗੀ ਤੇ ਵਿਲਾਸੀ ਸੀ ਤਾਂ ਉਹ ਐਡਾ ਰਾਜ ਭਾਗ ਕਿਵੇੰ ਸਥਾਪਤ ਕਰ ਗਿਆ ਪਰ ਮਹਾਰਾਜੇ ਤੋੰ ਬਾਅਦ ਸਿੱਖ ਰਾਜ ਦਾ ਇਕਦਮ ਪਤਨ ਵੱਲ ਇਸ਼ਾਰਾ ਵੀ ਬਲਰਾਜ ਸਿੱਧੂ ਦੀਆਂ ਕਹਾਣੀਆਂ 'ਚੋੰ ਨਜ਼ਰੀੰ ਪੈੰਦਾ ਹੈ। ਇਸ ਤਰ੍ਹਾਂ ਕਹਾਣੀਆਂ 'ਚੋੰ ਸਿੱਧੂ ਦੀ ਇਤਿਹਾਸਕ ਅਧਿਐਨ ਵਿਚਲੀ ਗਹਿਨ ਤੇ ਗੰਭੀਰ ਸਮਝ ਵੀ ਨਜ਼ਰੀੰ ਪੈੰਦੀ ਹੈ। ਕਿਤੇ ਕਿਤੇ ਉਸਦੀ ਨਿੱਜੀ ਹਉਮੈ ਦਾ ਪਰਗਟਾਵਾ ਵੀ ਨਜ਼ਰੀੰ ਪੈੰਦਾ ਹੈ ਜੋ ਸ਼ਬਦ ਜੋੜਾਂ ਦੀਆਂ ਗਲਤੀਆਂ ਨਾਲ ਰਲ ਕੇ ਇਤਿਹਾਸ ਵਿੱਚ ਉੱਡਦੇ ਪਾਠਕ ਨੂੰ ਫਿਰ ਪੜ੍ਹਨ ਕਮਰੇ ਵਿੱਚ ਪਟਕਾ ਮਾਰਦਾ ਹੈ। ਦੇਸੀ ਵਿਦੇਸੀ ਇਤਿਹਾਸਕ ਪਾਤਰਾਂ ਦੇ ਨਿੱਜੀ ਜੀਵਨ ਦਾ ਗਲਪ ਵਿੱਚ ਸੁਆਦਲਾ ਚਿਤਰਨ ਬਲਰਾਜ ਸਿੱਧੂ ਨੇ ਗਹਿਨ ਗੰਭੀਰ ਇਤਿਹਾਸਕ ਅਧਿਐਨ ਰਾਹੀੰ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਉਸਦੀ ਮਿਹਨਤ ਦੀ ਦਾਦ ਦੇਣੀ ਬਣਦੀ ਹੈ।
- ਸੰਘਾ ਸ਼ਿਵਜੀਤ ਸਿੰਘ
ਫਰੀਦਕੋਟ, ਪੰਜਾਬ
19/07/2014
 — with Brar Aman.
Photo: ਪਿਛਲੇ ਕੁਝ ਦਿਨਾਂ ਤੋੰ ਬਲਰਾਜ ਸਿੱਧੂ Balraj Singh Sidhu  ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਪੜ੍ਹ ਰਿਹਾ ਹਾਂ।ਕਿਤਾਬ ਦੇ ਸਮਰਪਣ ਨੂੰ ਪੜ੍ਹ ਕੇ ਹੀ ਪਾਠਕ ਸਮਝ ਜਾਂਦਾ ਹੈ ਕਿ ਹਥਲੇ ਕਹਾਣੀ ਸੰਗ੍ਰਿਹ ਦੀਆਂ ਛੇ ਕਹਾਣੀਆਂ ਵਿੱਚ ਇਤਿਹਾਸ ਦੀਆਂ ਢਕੀਆਂ ਪਰਤਾਂ ਨੂੰ ਬਲਰਾਜ ਸਿੱਧੂ ਨੇ ਬੇ-ਪਰਦ ਕੀਤਾ ਹੋਵੇਗਾ। ਬਲਰਾਜ ਸਿੱਧੂ ਨੂੰ ਇਤਿਹਾਸਕ ਪਾਤਰਾਂ ਦੇ ਇਸ਼ਕੀਆ ਸਬੰਧਾਂ ਨੂੰ ਸੈਕਸ ਦਾ ਤੜਕਾ ਲਾਉਣ ਦਾ ਪੂਰਾ ਹੁਨਰ ਹੈ ਤੇ ਇਸ ਤੜਕੇ ਦਾ ਸੁਆਦ ਉਸਦੀ ਹਰ ਕਹਾਣੀ ਵਿੱਚੋੰ ਮਹਿਕਾਂ ਛੱਡਦਾ ਹੈ। ਓਪਰੀ ਨਜ਼ਰੇ ਭਾਵੇੰ ਇਹ ਸ਼ੱਕ ਵੀ ਪੈੰਦਾ ਹੈ ਕਿ ਜੇ ਮਹਾਰਾਜਾ ਐਨਾ ਈ ਭੋਗੀ ਤੇ ਵਿਲਾਸੀ ਸੀ ਤਾਂ ਉਹ ਐਡਾ ਰਾਜ ਭਾਗ ਕਿਵੇੰ ਸਥਾਪਤ ਕਰ ਗਿਆ ਪਰ ਮਹਾਰਾਜੇ ਤੋੰ ਬਾਅਦ ਸਿੱਖ ਰਾਜ ਦਾ ਇਕਦਮ ਪਤਨ ਵੱਲ ਇਸ਼ਾਰਾ ਵੀ ਬਲਰਾਜ ਸਿੱਧੂ ਦੀਆਂ ਕਹਾਣੀਆਂ 'ਚੋੰ ਨਜ਼ਰੀੰ ਪੈੰਦਾ ਹੈ। ਇਸ ਤਰ੍ਹਾਂ ਕਹਾਣੀਆਂ 'ਚੋੰ ਸਿੱਧੂ ਦੀ ਇਤਿਹਾਸਕ ਅਧਿਐਨ ਵਿਚਲੀ ਗਹਿਨ ਤੇ ਗੰਭੀਰ ਸਮਝ ਵੀ ਨਜ਼ਰੀੰ ਪੈੰਦੀ ਹੈ। ਕਿਤੇ ਕਿਤੇ ਉਸਦੀ ਨਿੱਜੀ ਹਉਮੈ ਦਾ ਪਰਗਟਾਵਾ ਵੀ ਨਜ਼ਰੀੰ ਪੈੰਦਾ ਹੈ ਜੋ ਸ਼ਬਦ ਜੋੜਾਂ ਦੀਆਂ ਗਲਤੀਆਂ ਨਾਲ ਰਲ ਕੇ ਇਤਿਹਾਸ ਵਿੱਚ ਉੱਡਦੇ ਪਾਠਕ ਨੂੰ ਫਿਰ ਪੜ੍ਹਨ ਕਮਰੇ ਵਿੱਚ ਪਟਕਾ ਮਾਰਦਾ ਹੈ। ਦੇਸੀ ਵਿਦੇਸੀ ਇਤਿਹਾਸਕ ਪਾਤਰਾਂ ਦੇ ਨਿੱਜੀ ਜੀਵਨ ਦਾ ਗਲਪ ਵਿੱਚ ਸੁਆਦਲਾ ਚਿਤਰਨ ਬਲਰਾਜ ਸਿੱਧੂ ਨੇ ਗਹਿਨ ਗੰਭੀਰ ਇਤਿਹਾਸਕ ਅਧਿਐਨ ਰਾਹੀੰ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਉਸਦੀ ਮਿਹਨਤ ਦੀ ਦਾਦ ਦੇਣੀ ਬਣਦੀ ਹੈ। 
- ਸੰਘਾ ਸ਼ਿਵਜੀਤ ਸਿੰਘ
ਫਰੀਦਕੋਟ, ਪੰਜਾਬ
19/07/2014

Unlike


ਸਿੱਧੂ ਸਾਬ੍ਹ, ਸੱਭ ਤੋਂ ਪਹਿਲਾਂ ਤਾਂ 'ਮੋਰਾਂ ਦਾ ਮਹਾਰਾਜਾ' ਵਿਸ਼ੇਸ਼ ਤੌਰ ਤੇ ਭੇਜਣ ਲਈ ਧੰਨਵਾਦ।
ਨਾਵਲ ਪੜਦਿਆਂ ਹੀ ਇਤਿਹਾਸਿਕ ਤੱਥਾਂ ਦੀ ਇਕੱਠੀ ਕੀਤੀ ਜਾਣਕਾਰੀ ਪਿੱਛੇ ਮਿਹਨਤ ਕੀਤੀ ਜਾਪਦੀ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਜਿੰਦਗੀ, ਲੜਾਈਆਂ, ਜਿੱਤਾਂ, ਉਸਦੀ ਫ਼ੌਜ, ਸੰਧੀਆਂ ਸਮੇਤ ਖਾਲਸਾ ਰਾਜ ਦੀ ਚੜ੍ਹਤ ਤੋਂ ਲੈ ਕੇ ਪਤਨ ਤਕ ਕਾਫੀ ਇਤਿਹਾਸਕਾਰ ਲਿਖ ਚੁੱਕੇ ਹਨ ਪਰ ਮਹਾਰਾਜੇ ਦੇ ਨਿੱਜੀ ਆਚਰਣ ਬਾਰੇ ਲਿਖਣਾ ਤੁਸੀਂ ਬਾਖੂਬੀ ਨਿਭਾਇਆ ਹੈ। ਹਰ ਪੱਖ ਨੂੰ,.....ਇੱਕ ਰਾਜੇ ਦਾ ਸੁਭਾਵਕ ਹੈਂਕੜਬਾਜ ਹੋਣਾ, ਮਨਮਰਜੀ ਕਰਨ ਵਾਲਾ, ਮੂਡੀ ਹੋਣਾ, ਐਸ਼ੀ ਹੋਣਾ, ਫੁਕਰਾ ਹੋਣਾ, ਅਭਿਮਾਨੀ ਹੋਣ ਦੇ ਨਾਲ ਨਾਲ ਇੱਕ ਜਿੰਮੇਵਾਰ ਸ਼ਾਸ਼ਕ, ਖਾਸ ਜਰਨੈਲਾਂ ਦੀ ਅਹਿਮੀਅਤ ਜਾਣ ਉਨਾਂ ਦਾ ਸਤਿਕਾਰ ਕਰਨ ਵਾਲਾ, ਹਰ ਧਰਮ ਦਾ ਸਤਿਕਾਰ ਕਰਨ ਵਾਲਾ ਰਾਜਾ ਹੁੰਦਿਆਂ ਹੋਇਆਂ ਵੀ ਇੱਕ ਆਮ ਇਨਸਾਨ ਵਾਂਗ ਹੀ ਉਸ ਵੱਲੋਂ ਨਿੱਜੀ ਜਿੰਦਗੀ ਵਿੱਚ ਵਰਤੀ ਜਾਂਦੀ ਭਾਸ਼ਾ ਅਤੇ ਹਰਕਤਾਂ ਨੂੰ ਬਾਖੂਬੀ ਕਲਮਬੱਧ ਕੀਤਾ ਹੈ।

ਬਲਰਾਜ ਸਿੱਧੂ ਦਾ ਕਹਾਣੀ ਕਹਿਣ ਤੇ ਉਸਦੀ ਭਾਸ਼ਾ ਦਾ ਅੰਦਾਜ ਹੀ ਇਸ ਤਰਾਂ ਦਾ ਹੈ ਕਿ ਉਹ ਆਪਣੀ ਇੱਕ ਰਚਨਾ ਦੂਸਰੇ ਨੂੰ ਪੜ੍ਹਾ ਕੇ ਉਸਨੂੰ ਆਪਣੀ ਲੇਖਣੀ ਦਾ ਨਸ਼ਈ ਬਣਾ ਲੈਂਦਾ ਹੈ ।ਨਸ਼ਈਆਂ ਦੀਆਂ ਆਦਤਾਂ ਾ ਤੁਹਾਨੂੰ ਪਤਾ ਹੀ ਹੈ ਇਹੋ ਵਾਪਰਿਆ ਹੈ ਉਸਦੇ ਲੰਮੀਆਂ ਕਹਾਣੀਆਂ ਦੇ ਸੰਗ੍ਰਿਹ ' ਮੋਰਾਂ ਦਾ ਮਹਾਰਾਜਾ ' ਨਾਲ।ਲੋਕ ਐਂ ਪੜ੍ਹ ਰਹੇ ਨੇ ਜਿਵੇਂ ਜਨਾਨੀਆਂ ਗੋਲ ਗੱਪਿਆਂ ਦੀ ਰੇਹੜੀ ਤੇ ਗੋਲ ਗੱਪੇ ਖਾ ਰਹੀਅਥਾਂ ਹੁੰਦੀਆਂ ਹਨ ਤੇ ਬਾਅਦ ਵਿੱਚ ਕਈਆਂ ਨੇ ਕਾਂਜੀ ਵਾਲੇ ਪਾਣੀ ਦੀ ਹੋਰ ਮਮਗ ਵੀ ਕਰ ਲਈ ਹੈ । ਕੁਝ ਵੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਿੱਜੀ ਕਿਰਦਾਰ ਤੋਂ ਜਾਣੂੰ ਨਹੀਂ ਸੀ ਉਹ ਵੀ ਜਾਣੂੰ ਹੋ ਜਾਣਗੇ । ਅਜੇ ਤੱਕ ਤਾਂ ਲੋਕਾਂ ਨੂੰ ਮਹਾਰਾਜਾ ਬਾਰੇਏਨਾ ਕੁ ਹੀ ਸਰਸਰੀ ਪਤਾ ਸੀ ਬਈ ਉਸਨੇ ਹਰਮੰਦਰ ਸਾਹਿਬ ਤੇ ਸੋਨੇ ਦਾ ਪੱਤਰਾ ਚੜਵੱਇਆ ਤੇ ਇੱਕ ਇਹ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਉਸ ਵਰਗਾ ਰਾਜ ਤੇ ਉਸ ਵਰਗੀ ਸ਼ਵੀ ਬਣਾਉਣਾ ਚਾਹੁੰਦੇ ਹਨ । ਇਤਿਹਾਸਕ ਪਾਤਰ ਲੈ ਕੇ ਕਹਾਣੀ ਲਿਖਣਾ ਕਠਿਨ ਕੰਮ ਹੈ ਪਰ ਇਸਨੂੰ ਬਲਰਾਜ ਸਿੱਧੂ ਨੇ ਕਰ ਵਿਖਾਇੳਾ ਹੈ । ਉਸਨੂੰ ਮੁਬਾਰਕਾਂ । ਤੇ ਹਾਂ ਪਾਠਕੋ , ਜਰੂਰ ਪੜਿਓ ਨਹੀਂ ਤਾਂ ਪਛਤਾਓਗੇ । ਆਹਲਾ ਜਾਣਕਾਰੀ ਤੋਂ ਵਿਰਵੇ ਰਹਿ ਜਾਓਗੇ ।
Photo: ਬਲਰਾਜ ਸਿੱਧੂ ਦਾ ਕਹਾਣੀ ਕਹਿਣ ਤੇ ਉਸਦੀ ਭਾਸ਼ਾ ਦਾ ਅੰਦਾਜ ਹੀ ਇਸ ਤਰਾਂ ਦਾ ਹੈ ਕਿ ਉਹ ਆਪਣੀ ਇੱਕ ਰਚਨਾ ਦੂਸਰੇ ਨੂੰ ਪੜ੍ਹਾ ਕੇ ਉਸਨੂੰ ਆਪਣੀ ਲੇਖਣੀ ਦਾ ਨਸ਼ਈ ਬਣਾ ਲੈਂਦਾ ਹੈ ।ਨਸ਼ਈਆਂ ਦੀਆਂ ਆਦਤਾਂ ਾ ਤੁਹਾਨੂੰ ਪਤਾ ਹੀ ਹੈ ਇਹੋ ਵਾਪਰਿਆ ਹੈ ਉਸਦੇ ਲੰਮੀਆਂ ਕਹਾਣੀਆਂ ਦੇ ਸੰਗ੍ਰਿਹ ' ਮੋਰਾਂ ਦਾ ਮਹਾਰਾਜਾ ' ਨਾਲ।ਲੋਕ ਐਂ ਪੜ੍ਹ ਰਹੇ ਨੇ ਜਿਵੇਂ ਜਨਾਨੀਆਂ ਗੋਲ ਗੱਪਿਆਂ ਦੀ ਰੇਹੜੀ ਤੇ ਗੋਲ ਗੱਪੇ ਖਾ ਰਹੀਅਥਾਂ ਹੁੰਦੀਆਂ ਹਨ ਤੇ ਬਾਅਦ ਵਿੱਚ ਕਈਆਂ ਨੇ ਕਾਂਜੀ ਵਾਲੇ ਪਾਣੀ ਦੀ ਹੋਰ ਮਮਗ ਵੀ ਕਰ ਲਈ ਹੈ । ਕੁਝ ਵੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਿੱਜੀ ਕਿਰਦਾਰ ਤੋਂ ਜਾਣੂੰ ਨਹੀਂ ਸੀ ਉਹ ਵੀ ਜਾਣੂੰ ਹੋ ਜਾਣਗੇ । ਅਜੇ ਤੱਕ ਤਾਂ ਲੋਕਾਂ ਨੂੰ ਮਹਾਰਾਜਾ ਬਾਰੇਏਨਾ ਕੁ ਹੀ ਸਰਸਰੀ ਪਤਾ ਸੀ ਬਈ ਉਸਨੇ ਹਰਮੰਦਰ ਸਾਹਿਬ ਤੇ ਸੋਨੇ ਦਾ ਪੱਤਰਾ ਚੜਵੱਇਆ ਤੇ ਇੱਕ ਇਹ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਉਸ ਵਰਗਾ ਰਾਜ ਤੇ ਉਸ ਵਰਗੀ ਸ਼ਵੀ ਬਣਾਉਣਾ ਚਾਹੁੰਦੇ ਹਨ । ਇਤਿਹਾਸਕ ਪਾਤਰ ਲੈ ਕੇ ਕਹਾਣੀ ਲਿਖਣਾ ਕਠਿਨ ਕੰਮ ਹੈ ਪਰ ਇਸਨੂੰ ਬਲਰਾਜ ਸਿੱਧੂ ਨੇ ਕਰ ਵਿਖਾਇੳਾ ਹੈ । ਉਸਨੂੰ ਮੁਬਾਰਕਾਂ । ਤੇ ਹਾਂ ਪਾਠਕੋ , ਜਰੂਰ ਪੜਿਓ ਨਹੀਂ ਤਾਂ ਪਛਤਾਓਗੇ । ਆਹਲਾ ਜਾਣਕਾਰੀ ਤੋਂ ਵਿਰਵੇ ਰਹਿ ਜਾਓਗੇ ।

Tuesday, February 1, 2011

ਹੁੰਗਾਰੇ, ਨਿਹੋਰੇ ਤੇ ਟਿੱਪਣੀਆਂ

Tandeep Tamanna, Punjabi Aarsi, Canada
                                                        Moran Da Maharaja: Review

This story is a marvelous combination of historical facts and human imagination, intrinsically weaving the plight of Royal ladies and of course, the court dancers. The Maharaja longs for ‘variety’ in his life, thus proves unfaithful towards women, already kept in his ‘haram’. I remember reading it somewhere that truth is ugly when analyzed, proves so true in this story.
Ranjit Singh leads a majestic yet voluptuous life style. I would dare to say that his love for ‘Moran’ the dancer is merely a lust. Failing to pay the required attention toward his state and related affairs, he leads to the downfall of Sikh Empire and annexation of Punjab into the British Empire. Balraj Sidhu breaks the conventional barriers, which till now, refrained the historians and writers from writing about the Maharaja’s personal life, because he belonged to a certain community and religion, thus considered ‘pious’.

Balraj raises readers’ curiousity and sustains it very well throughout this story. He has forged the links to the maximum by quoting historical dates and other known facts between Ranjit Singh’s personal as well as professional life. He takes the Maharaja’s sentimental/sexual indulgence with Moran openly, disregarding customary discipline imposed by the Sikh society. Yet, my opinion is in conflict in this regard. While exploiting the Maharaja’s personal life, flightiness should have been avoided. Above all, it beautifully portrays the irony of love and betrayal on the Maharaja’s part.
If we swim into the same direction as the waves go, we see the same sea and the same danger, but Balraj took courage to swim against the flow to break customs, traditions and myths. In the end,  I must congratulate him as it requires thorough reading and research to write such a beautiful story.

1. Balwinder Singh from Anadpur Sahib
ਵੀਰ ਜੀ ਲਿਖ ਦਿਤਾ ਮੋਰਾਂ ਵਾਲਾ ਕੇ ਨਹੀ ?

2. Parminder Singh Shonkey from Sangrur
ਸਤ ਸ੍ਰੀ ਅਕਾਲ ਵੀਰ ਜੀ ਮੈਂ ਆਪ ਜੀ ਦਾ ਬ੍ਲਾਗ ਵੇਖਿਆ ਸੀ ਬਹੁਤ ਵਧੀਆ ਕੰਮ ਕੀਤਾ ਹੋਇਆ ਹੈ
vir ji koi v new rchna pao ta menu jror link send kr dena menu punjabi sahit da but shonk a te mai ise lyi e m.a. punjabi kr reha ha ji .thnx

3. Miss Sharma, Queensland, Australia
hello mr balraj i m miss sonam sharma from australia . i m MC and interviewer here/ i m girl with litrary mentality . i always read ur litrary work very meaning full nd impressonable as well.very nice / keep it on ........ur well wisher miss sharma.

4. Ginni Sagoo Springvale, Victoria, Australia commented on Punjabi De Chamatkari Lakhak.
ssa veer ji. bahut vadhia lagya tuhade dwara uthaya geya mudda. bahut tazarba hai tuhada es line de vich. Kai War Cheez Akhhan De agge pai hon de bavjood vi asi nahi vekh sakde ya Vekhna nahi Chaunde. ohi haal hai. Jo Jo point tusi uthaye hun. Oh wakeya luke hoye sun. Main gargi sahib. khuswant singh etc de kafi article vekhe hun. garagi sahib de pad ke ve hairani hoi kafi. Heer Bare chuke swal vi bahut vadhia sun. Kive koi Chacha Apni Bhatiji nu kise nal vekh sakda hai. Loka ch Aaj vi Jamdoot banaya hoya hai heer da chacha. Ehna Points te Channan Paon Lai Sukriya

5. Kulbir Sandhu, Bathinda, India commented on Song YAAR.
sir really nice lines... akhri pehra kmall da ae sir.. Sir i wish u best of luck fr future events...

6. Rupinder Hayer-Bains, Editor Indo-Canadian, Canada,
Hello Balraj,
This is Rupinder Hayer-Bains, editor Indo-Canadian Times.  I am interested in printing your novels in the Indo-Canadian Times.  But the articles and stories that are printed in the Indo-Canadian Times our readers only find in this newspaper.  As you are aware this is a high calibre newspaper and we thrive on giving our readers just that. I am wondering if other newspapers in Canada will be printing your stories in their newspapers?  It's the local newspapers that I am concerned about.  If not would you like us to start your novels in our newspaper?  We work with Satluj or DRC fonts.  We don't have Raavi.  We are also hoping it will be free of charge for us.  Please let me know if you are interested.
Regards,
Rupinder

7. Barjinder Singh Hamdard, Daily Ajit, Jalandhar.
ਸਤਿਕਾਰ ਯੋਗ ਸਿੱਧੂ ਸਾਹਿਬ,
ਯਾਦ ਕਰਨ ਲਈ ਸ਼ੁਕਰੀਆ!ਮਾਰਕ ਟਲੀ ਦੀ ਇੰਟਰਵਿਉ ਭੇਜ ਦੇਵੋਂ। ਅਜੀਤ ਦੇ ਫਰੰਟ ਪੇਜ਼ ਤੇ ਐਤਬਾਰਤਾ ਅੰਕ ਵਿਚ ਛਾਪਾਂਗੇ। ਕ੍ਰਿਪਾ ਕਰਕੇ ਰੋਜ਼ਾਨਾ ਅਜੀਤ ਵਿਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਕਿਸੇ ਹੋਰ ਅਦਾਰੇ ਨੂੰ ਨਾ ਭੇਜਣਾ।
ਧੰਨਵਾਦ ਸਹਿਤ
ਤੁਹਾਡਾ ਆਪਣਾ
ਬਰਜਿੰਦਰ ਸਿੰਘ
ਅਜੀਤ, ਜਲੰਧਰ

8. Nishan Singh Rathaur, India.
R/Sir,
                Aap ji da lekh Punjabi De chamtkari lekhak Padya bhut hi vadia likhya hai. Or eh hkikat hai jis nu aam tabka manda nahi. Aap ji nu dekh ke likhan di kosish kar riha han Sayhad likhna aa jave. Sir tuhade article bade hi change atte khoj bharpur hunde han. baki main Kurukshetra University too Ph.D (Sufiesm) te kar riha han atte naal hi INDIAN ARMY
vich Naib Subedaar han. Je tuhade kol Sufi Kavita te koi article hove taan jror bhejna ji. SHAH HUSSIAN. BHULLE SHAH. GULAM FARID ATTE BABA FARID eh four poet meri Research da hissa han.
Changa ji Sat Sri Akal.
With Regards,
Nishan Singh Rathaur

9.  Yadwinder Karfew, Nishan Singh Rathaur, India.
ਭਾਜੀ ਸਤ ਸ੍ਰੀ ਅਕਾਲ,
ਤੁਹਾਡੀ ਲਿਖ਼ਤ ਪੜ੍ਹੀ।ਤੁਸੀਂ ਬਹੁਤ ਸੋਹਣਾ ਲਿਖ਼ਦੇ ਹੋਂ।ਸ਼ਬਦਾਂ ਨੂੰ ਪ੍ਰੋਣ ਦੀ ਕਲਾ ਹੈ ਤੇ ਹਰ ਗੱਲ ਬਿਨਾਂ ਕਿਸੇ ਪਰਵਾਹ ਕੀਤਿਆਂ ਦਲੇਰਾਨਾ ਢੰਗ ਨਾਲ ਕਹਿੰਦੇ ਹੋਂ।ਕ੍ਰਿਪਾ ਕਰਕੇ ਮੈਨੂੰ "ਮੋਰਾਂ ਦਾ ਮਹਾਰਾਜ" ਕਹਾਣੀ ਈਮੇਲ 'ਤੇ ਭੇਜੋ।
ਆਦਰ ਸਹਿਤ
ਯਾਦਵਿੰਦਰ ਕਰਫਿਊ 0989943697www.ghulamkalam.blogspot.com

10. Pritpal Rayat  DV 8 commented on Song YAAR :
"Sat Sri Akal Paaji - Happy New Year to you.
I've just heard your new song Yaar by USR featuring Nirmal Sidhu, and am a big fan of your lyrics. I also like your Nachdi De and Udham Singh songs. I got your contact details from your debut album Cruise Control Yari. Im the lead vocalist of a northern bhangra act called DV8 - we released our debut album Basic Instinct on Nachural Records back in 2005. I live in Leeds am now in the process of looking to collaborate with various music producers for my next project, looking to release in late 2011. I'm curently working on my new single release with music by Gupsy Aujla.
Many Thanks for your time Paaji.
Pritpal (Prit)"

11. ਲੇਡੀ ਗੌਡੀਵਾ ਉੱਤੇ ਪ੍ਰਸਿੱਧ ਸਾਹਿਤਕਾਰ ਨਿੰਦਰ ਘੁਗਿਆਣਵੀ ਦਾ ਵਿਚਾਰ:
"ਤੇਰੀ ਕਹਾਣੀ ਲੇਡੀ ਗੌਡੀਵਾ ਦਾ ਨੰਗਾ ਸੱਚ ਪੜ੍ਹੀ। ਪੜ੍ਹ ਕੇ ਇਉਂ ਲੱਗਿਆ ਜਿਵੇਂ ਕਿਸੇ ਅੰਗਰੇਜ਼ੀ ਲੇਖਕ ਨੂੰ ਪੜ੍ਹ ਰਿਹਾ ਹੋਵਾਂ। ਪੰਜਾਬੀ ਲੇਖਕਾਂ ਵਿਚ ਐਨੀ ਸਮਰੱਥਾ ਨਹੀਂ ਹੈ। ਤੈਨੂੰ ਜਾਣਦਾ ਨਾ ਹੁੰਦਾ ਤਾਂ ਮੈਂ ਯਕੀਨ ਹੀ ਨਹੀਂ ਸੀ ਕਰਨਾ ਕਿ ਪੰਜਾਬੀ ਦਾ ਕੋਈ ਨੌਜਵਾਨ ਕਹਾਣੀਕਾਰ 11ਵੀਂ ਸਦੀ ਦੀ ਕਹਾਣੀ ਲਿਖ ਸਕਦਾ ਹੈ। ਬਸ ਇਉਂ ਹੀ ਹਨੇਰੀਆਂ ਲਿਅਈ ਚੱਲ। ਮੈਨੂੰ ਤੇਰੀ ਦੋਸਤੀ ਤੇ ਮਾਣ ਹੈ। ਆਪਣੀ ਸਿਹਤ ਦਾ ਖਿਆਲ ਰੱਖ। ਪੰਜਾਬੀ ਸਾਹਿਤ ਨੂੰ ਤੇਰੀ ਲੋੜ ਹੈ।"

12. Comments on Anlag & Vester by Fox Leicester:
"I like reading books. balwant gargi and veena are my fav writers. its  HOT Balraj Vester Kand 3. yeah I found a new gargi...

13. Giani Santokh Singh, from Hnilton, New Zealand...Kamaal kari jande o Balraj Ji!
Aarsi vichon tuhada lekh, ilkharian bare parhna shuru kita hai par char ton agge nahi parh sakia. Ho sake tan uh sara lekh manu bhej dio
Bahut hi dhannvad, Balraj Ji!(ARTICAL WAS MAILED TO S.SINGH and He gave feedback-BSS)
Got your complete Lekh.
You are parhde parhing of dambhi lekhiks.
I been some times in your city Barmingham but didn't know about you. Would be more than pleased to see you during my next Yatra to your city.
S. Mota Singh Srai and S. Harjinder Sandhu are like my Aagiakari bhateeje.
Keep in touch. If possible then inform me about ypur new writings. Either send them to me direct or tell me from which paper, I can read them.
Giani Santokh Singh, from Hnilton, New Zealand.

14. ਦਲਵੀਰ ਸੁੰਮਨ ਹਲਵਾਰਵੀ, ਅਸਟਰੇਲੀਆ ਦੀ ਟਿੱਪਣੀ:
"ਲਿਖਣ ਲਈ ਜਿੰਨੀ ਮਿਹਨਤ ਤੂੰ ਕੀਤੀ ਹੈਇੰਗਲੈਂਡ ਵਿਚ ਸ਼ਾਇਦ ਹੀ ਕਿਸੇ ਹੋਰ ਲੇਖਕ ਨੇ ਕੀਤੀ ਹੋਵੇ।"

15. Preet Kaur Commented on site:
"mai tuhadi webb site dekhi Its really good job done ..In such a little time you have done so much..Its amaging GOD gift...good luck Bas ek swal da jwab nei likhia ki aje tak merriage kyo nei karwai.....lol.. Just kidding ....I am lucky to have you in my friends list...I hope our friendship will grow more in new year....and I will learn..good writings from you ......T.C"

16. ਅਣਖੀ ਨਾਲ ਖੁੱਲੀਆਂ ਗੱਲਾਂ ਉੱਤੇ ਪ੍ਰਸਿਧ ਗੀਤਕਾਰ ਅਮਰਦੀਪ ਗਿੱਲ ਦੀ ਟਿਪਣੀ:
"ਕੋਠੇ ਖੜਕ ਸਿੰਘ , ਪਰਤਾਪੀ ਅਤੇ ਦੁੱਲੇ ਦੀ ਢਾਬ ਵਿਚ ਕੋਈ ਸੈਟਰਲ ਕਰੈਕਟਰ ਨਹੀਂ ਹੈ, ਕਿਉਂ? -ਵਧੀਆ ਸੁਆਲ ਹੈ। ਬਹੁਤ ਖੂਬ ਲਿਖਦੇ ਹੋ। vadia veer."

17. Balraj's creations by Dr. Rattan Reehal:
"Just visited your site... Balraj you are far more advanced than other Punjabi writers."

18. ਅਣਖੀ ਨਾਲ ਖੁੱਲੀਆਂ ਗੱਲਾਂ ਉੱਤੇ ਪ੍ਰੇਮੀ ਗਰੇਵਾਲ ਦੀ ਟਿੱਪਣੀ
 "ਬਲਰਾਜ ਜੀ ਬੜਾ ਕੁਝ ਸਿਖਣ ਨੂੰ ਮਿਲਿਆ। ਤਜ਼ਰਬੇ ਵੰਡਣ ਲਈ ਧੰਨਵਾਦ"

19. Comments on Story Kookar by Sukhjit Thandi:
"balraj teri sabh tau vadiaa kahani KOOKER lagi menu."

20. Journlist Manmohan Singh Germany commented on Song YAAR:
"thanks balraj ji this lyrics very good ,Balraj Singh Sidhu zindabad"
21. Dr. Darshan Singh, Ajit Weekly, Canada.
Dear Balraj ji,
I have seen your article on Soho Road, Birmingham. It is a beautiful piece of writing. I have not yet completed it. We will serialize it in Ajit Weekly.  I have read your interview. It is marvelous. We will publish it next week.
Thanks for cooperation.

Yours truly
Dr. Darshan Singh (Ajit Weekly, Canada)


22. Sukhnaib Sidhu,www.punjabinewsonline.com.
ਸਿੱਧੂ ਬਾਈ ਸਤਿ ਸ੍ਰੀ ਅਕਾਲ  , ਤੁਹਾਡਾ ਦੁਆਰਾ ਮਾਰਕ ਟੱਲੀ ਦੀ ਕੀਤੀ   ਅਰਥ ਭਰਪੂਰ ਇੰਟਰਵਿਊ ਅਸੀਂ ਕੱਲ੍ਹ  ਵੈੱਬਸਾਈਟ ਤੇ ਪਾਈ  ਸੀ । ਹਰ ਪਾਸੇ ਬੱਲੇ ਬੱਲੇ ਹੋ ਗਈ ,
ਮੁਬਾਰਕਾਂ ਇਸ ਮਾਅਰਕੇ ਲਈ
ਸੁਖਨੈਬ ਸਿੰਘ ਸਿੱਧੂ


23. Asif Raza Director: MAAN BOLI RESEARCH CENTER, LAHORE (PAKISTAN)
Pyare Sidhu.......
Dill te karda hai tuhadian sarian rachnawan Ultha karwa k tuhanoon ghal diaan................
per time da masla hai...........
ek ek kar k tuhadian rachnawan Shahmukhi Karwawan di koshish karan ga..........filhal Khani Nagian Akhian Kabol Farmao.Wakil Kler
Wakil Kler01 March 09:48
ਬਲਰਾਜ ਮੇਂ ਤੇਰਾ ਸ਼ਾਹਕਾਰ ਕਿੱਸਾ ' ਮੋਰਾਂ ਦਾ ਮਹਾਰਾਜਾ ' ਪੜ੍ਹ ਲਿਆ ਹੈ, ਪਹਿਲੀ ਗੱਲ ਤਾਂ ਇਹ ਕਿ ਜਿਵੇਂ ਸ਼ਿਵ ਬਟਾਲਵੀ ਨੇ ' ਲੂਣਾਂ ' ਲਿਖਕੇ ਮਿੱਥ ਤੋੜੀ ਸੀ ਤੇ ਲੂਣਾਂ ਦਾ ਪੁਰਨ ਪ੍ਰਤੀ ਆਕਰਸ਼ਤ ਹੋਣਾਂ ਜਾਇਜ ਠਹਿਰਾਇਆ,........ਮੈਂ ਉਸਤੋਂ ਇੱਕ ਚੁੰਮਣ ਵੱਡੀ ਪਰ ਮੈਂ ਕਿਕਣ ਮਾਂ ਉਹਦੀ ਲੱਗੀ, ਉਹ ਮੇਰੀ ਗਰਭ ਜੂਨ ਨਾ ਆਇਆ ਸਈਏ ਨੀ ਮੈਂ ਧੀ ਵਰਗੀ ਸਲਵਾਨ ਦੀ । ਪਿਤਾ ਜੇ ਧੀ ਦਾ ਰੂਪ ਹੰਢਾਵੇ ਤਾ ਲੋਕਾਂ ਨੂੰ ਲਾਜ ਨਾ ਆਵੇ, ਜੇ ਲੂਣਾ ਪੂਰਨ ਨੂੰ ਚਾਹਵੇ ਚ੍ਰਿਤਰਹੀਣ ਕਿਉਂ ਜੀਭ ਜਹਾਨ ਦੀ........। ਉਸੇ ਤਰਾਂ ਤੂੰ ਰਣਜੀਤ ਸਿੰਘ ਦਾ ਉਹ ਅਕਸ ਤੋੜਿਆ ਜਿਸ ਨੂੰ ਲੋਕ ਸਿਰਫ ਬਹਾਦਰ, ਸੂਝਵਾਨ, ਦਇਆ ਵਾਲਾ ਤੇ ਦੂਰਅੰਦੇਸ਼ ਸ਼ਾਸ਼ਕ ਗਰਦਾਨਦੇ ਹਨ, ਉਸਦੀ ਜ਼ਿੰਦਗੀ ਦਾ ਜਿਹੜਾ ਪੱਖ ਤੂੰ ਰੂਪਮਾਨ ਕੀਤਾ ਹੈ ਘੱਟੋਘੱਟ ਮੇਂ ਤਾ ਨਹੀਂ ਕਦੇ ਪੜ੍ਹਿਆ, ਸ਼ਿਵ ਵਾਂਗੂੰ ਦਲੇਰੀ ਤੋਂ ਕੰਮ ਲਿਆ, ਤੇਨੂੰ ਮੁਬਾਰਕ । ਹੁਣ ਪਤਾ ਲੱਗਿਆ ਕਿ ਐਡਾ ਸ਼ਕਤੀਸ਼ਾਲੀ ਸਿੱਖ ਰਾਜ ਡੋਗਰਿਆਂ ਦੇ ਹੱਥ ਤੇ ਪਿੱਛੋ ਫ਼ਿਰੰਗੀਆਂ ਦੇ ਹੱਥ ਕਿਵੇਂ ਚਲਾ ਗਿਆ ਸੀ, ਰਣਜੀਤ ਸਿੰਗ ਨੂੰ ਤਾਂ ਮੋਰਾਂ ਦੇ ਪਿੰਡੇ ਦੀ ਮਹਿਕ ਨਹੀਂ ਛਡਦੀ ਸੀ, ਰਾਜ ਭਾਗ ਵੱਲ ਤਾਂ ਉਸਦਾ ਕੋਈ ਧਿਆਨ ਹੀ ਨਹੀਂ ਸੀ ਰਹਿ ਗਿਆ ਫਿਰ ' ਦੋਸ਼ ਕੀ ਘੱੜੇ ਨੂੰ ਦੇਣਾ ਏਵੇਂ ਈ ਹੋਣੀ ਸੀ ' ਮੇਰੇ ਵਿਚਾਰ ਮੁਤਾਬਿਕ ਤੈਨੂੰ ਇਹ ਕਾਰਜ ਕਰਨ ਲਈ ਸਮੁੱਚੇ ਪੰਜਾਬ ਨੂੰ ਰਿਣੀ ਹੋਣਾ ਚਾਹੀਦਾ ਹੈ ਜਿਸਨੇ ਲੋਕਾਂ ਸਾਹਮਣੇ ਸੱਚ ਲੈ ਆਂਦਾ । ਮੇਰੇ ਵੱਲੋਂ ਵਿਰਾਟ ਰੂਪ 'ਚ ਵਧਾਈ ਪੇਸ਼ ਹੈ ।
ਹੁਣ ਮੈਂ ' ਵਸਤਰ ' ਪੜ੍ਹ ਰਿਹਾ ਹਾਂ, ਉਸ ਵਿੱਚ ਤੂੰ ਜਿਕਰ ਕੀਤਾ ਹੈ ਇੱਕ ਨਦੀ ਦਾ ਜੋ ਪਤਾਲ ਵਿੱਚ ਹੈ ' ਲੀਬੀ ' ਇਹ ਕੀ ਮਾਜਰਾ ਹੈ ? ਇਸ ਨਦੀ ਸਾ ਜ਼ਿਕਰ ਕਿਸੇ ਵੇਦ-ਗਰੰਥ ਵਿਚ ਹੈ ਜਾਂ ਤੇਰੀ ਸਾਹਿਤੱਕ ਉਡਾਣ ਦਾ ਪਰਣਾਮ ?


Wakil Kler

Wakil Kler04 March 03:32
ਲੀਬੀ ਨਦੀ ਬਾਰੇ ਚਾਨਣਾ ਪਾਇਆ ਧੰਨਵਾਦ । ਮੈਂ ਤੇਰਾ ਸ਼ਿਵ ਨਾਲ ਕੰਪੇਰਿਜਨ ਨਹੀਂ ਕੀਤਾ ਤੇਰੀ ਅਪਣੀ ਵੰਨਗੀ ਹੈ ਉਸਦੀ ਅਪਣੀ ਸਿਰਪ ਇਹ ਦੱਸਣ ਦੀ ਕੋਸ਼ਿਸ਼ ਕੀਤੀ ਐ । ਬਾਕੀ ਤੇਰੀਆਂ ਦੂਜੀਆਂ ਲਿਖਤਾਂ ਪੜ੍ਹਕੇ ਦੱਸੂੰ । ਮੇਰਾ ਨਹੀਂ ਖਿਆਲ ਆਪਾਂ ਕਿਤੇ ਮਿਲੇ ਹੋਈਏ ਮੈਂ ਇੰਗਲੈਂ 4-5 ਵਾਰੀ ਆਇਆ ਹਾਂ ਲੰਡਨ ਤੇ ਸਾਊਥ ਹਾਲ ।

26. Famous Sikh historian Dr. Harjinder Singh Dilgeer commented on Mooran da Maharaja story: 
 "I dont know about any other historian I have narrated this aspect of Ranjit Singh finely in my book SIKH TWAREEKH (Punjabi) vol 2 and SIKH HISTORY (English) vol. 3. But, you have a style of your own and you have presented in excellently. Congratulations. Jiunda vasda reh tay adab di sewa karda reh (tay lokan nun suaad denda reh) mayray nikkay veera."


27. Tandeep Tamanna of punjabiaarsi.blogspot.com commented :
ਬਲਰਾਜ ਜੀਓ! ਸਤਿ ਸ੍ਰੀ ਅਕਾਲ! ਤੁਹਾਡਾ ਘੱਲਿਆ ਇਹ ਲਿੰਕ ਵੀ ਮੈਂ ਅੱਜ ਵੇਖ ਸਕੀ ਹਾਂ...ਸਾਈਟ ਬਹੁਤ ਵਧੀਆ ਬਣੀ ਹੈ। ਹੁਣ ਜਿਉਂ-ਜਿਉਂ ਵਕ਼ਤ ਇਜਾਜ਼ਤ ਦੇਵੇਗਾ, ਤੁਹਾਡਾ ਸਾਰਾ ਘੱਲਿਆ ਸਾਰਾ ਮੈਟਰ ਬੈਠ ਕੇ ਪੜ੍ਹਾਂਗੀ ਅਤੇ ਆਰਸੀ ਤੇ ਵੀ ਪੋਸਟ ਕਰਾਂਗੀ।
ਇਸ ਸਾਈਟ ਲਈ ਮੇਰੇ ਅਤੇ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਕਬੂਲ ਕਰੋ ਜੀ।
ਅਦਬ ਸਹਿਤ
ਤਨਦੀਪ ਤਮੰਨਾ
ਕੈਨੇਡਾ
punjabiaarsi.blogspot.com

28 Iqbal Singh Sodhi (Sodhi Delhi wala) commented :
Tuhadi moora da maharaja bai ji Panjabi sahit di SHAHKAR RACHNA HAI. Eddu badhiya bai ji shayad he koi likh sakda ya koi likjuga ya likhiya hou bai. Ji. Bai ji menu tan parke ehe lagga k tusi zanab oss wele naal seege jiwe. Isto wadhiya rachna bai ji ajje tak mei nahi padi panjabi sahit ch.

29 Anxious Challa commented :
main aksar apne dosta vich balraj sidhu da zikar karda rehna , , ,sirf eh gal ni vi apdiya likhta vich kam bharpoor knowledge hundee , , , manto hona nu vi pardea , , , par fer vi man akk ja chukea see khaniya pard pard ke . . . jad balraj sidhu nu read krea , , ,ik wari fer shounk paida hoyea , , , baki sab di apni apni psand hundee . . . bt i love ur kalam

30 Gurmail Badesha commented :

Gurmail Badesha ajj news pepar vich vi chhapi hai ..pr main 

poori kahani parh nahi sakia balraj bai muaaf karna !! kall takk 

zroor parh ke ....dasunga k .....Balraj Singh Sidhu! bai kithhon 

takk pahunch sakda hai !!??! Balraj bai teri kalam nu salaam !!


31 Jay Singh

Bai ji sat siri akal me thudha novel Vastar hune hune padh k hateya a me eh novel kafi time phela suru kita c padna par jado Sajia te Max da miln hoyea me padna chad ditta c kyoki me Iqbal te sajia nu milde dekhna chunda c par ik din fer suru kita menu novels bare jaida ta nhi pta par is novel ne jo sikheya ditti a me sari jindgi nhi bullo ga dhanvad bhut bhut enha vdia novel likhn lyi te enhi wdia sikheya den lyi.

32 Mani Ralla bahut wadia treeke naal likhde ho...ik war padd ke fer hattan nu ji hi ni karda. tussi ta jma bhain ch** ke rakh dinne ho subject di ...bahut kmaal de writer ho..sorry for abusive language..but sidhu bai sidhu hi aa..


33. Rajinder Jeet Tuhadi shaili bahut kamaal hai Sidhu jio.


34. Jay Singh Da inbox wich ayia msg:-
Bai ji sat siri akal me thudha novel Vastar hune hune padh k hateya a me eh novel kafi time phela suru kita c padna par jado Sajia te Max da miln hoyea me padna chad ditta c kyoki me Iqbal te sajia nu milde dekhna chunda c par ik din fer suru kita menu novels bare jaida ta nhi pta par is novel ne jo sikheya ditti a me sari jindgi nhi bullo ga dhanvad bhut bhut enha vdia novel likhn lyi te enhi wdia sikheya den lyi.

Balraj Sidhu's Reply on above Msg: Jay Singh ਜੀ ਨਾਵਲ ਪੜ੍ਹਣ ਤੇ ਪਸੰਦ ਕਰਨ ਲਈ ਸ਼ੁਕਰੀਆ। ਨਾਵਲ ਵਿਚ ਇਕਬਾਲ ਅਤੇ ਸ਼ਾਜ਼ੀਆ ਦਾ ਮੇਲ ਇਸ ਲਈ ਨਹੀਂ ਹੁੰਦਾ ਕਿਉਂਕਿ ਹਕੀਕਤ ਵਿਚ ਅਜਿਹਾ ਨਹੀਂ ਸੀ ਵਾਪਰਿਆ। ਤੇ ਇਹੀ ਮੇਰੇ ਨਾਵਲ ਲਿਖਣ ਦੀ ਵਜ੍ਹਾਂ ਸੀ। ਜੇ ਮੈਂ ਚਾਹੁੰਦਾ ਤਾਂ ਨਾਵਲ ਵਿਚ ਮੇਲ ਕਰਵਾ ਵੀ ਸਕਦਾ ਸੀ। ਪਰ ਉਹ ਕਿਤਾਬੀ ਜਿਹੀ ਗੱਲ ਹੋਣੀ ਸੀ ਤੇ ਮੇਰੇ ਤੋਂ ਪਹਿਲਾਂ ਦੇ ਪੰਜਾਬੀ ਲੇਖਕ ਅਜਿਹਾ ਕਰਦੇ ਵੀ ਰਹੇ ਹਨ। ਪਰ ਮੈਂ ਪੁਰਾਣੇ ਲੇਖਕਾਂ ਦੀ ਪਾਈ ਪ੍ਰਿਤ ਅਤੇ ਪੰਜਾਬੀ ਕਹਾਣੀ ਦੀ ਮਿੱਥ ਨੂੰ ਤੋੜਨਾ ਚਾਹੁੰਦਾ ਸੀ।

35. ਬਾਈ ਜੀ ਤੁਸੀਂ ਜੋ ਪੰਜਾਬੀ ਚ ਲਿਖੇਆ ਬੋਹਤ ਵਧੀਆ ਨਹੀਓਂ ਪੰਜਾਬੀ ਕਹਾਣੀ ਮਸਾਂ ਐਤਵਾਰ ਨੂ ਜੱਗਬਾਣੀ ਚ ਪੜਣ ਨੂ ਮਿਲਦੀ ਸੀ ਪਾਕਿਸਤਾਨੀ ਡਬਿੰਗ

36. Sarbjit Singh Sidhu Bhaaji Ess Novel Dey Kujh Scene Parrdkey Injh Jaapdha Hai Key Jivein Tusi Diana Dey Bedroom Wich Apney Moddey Tey Camera Rakh Key Eh Noval Likhia Hovey.. Eh novel Dill dey Mareejan Laee Ghaatak Vee Sidh Ho Sakdha Hai.. "Kaeeaan Laee Maahn Waadhi Kaeean Laee Swaadi" Dey Akhaan Mutabak Kaeeaan Nu Taseer Mutaabak Sideeffect Vee Ho Sakdha Hai.. So OverHeat ton Bachaa Laee Novel Parrdhey Waqat Koll Paani Dee Baalti Rakh Laini Laaheybandh Ho Sakdhi Hai..


Balraj Sidhu's relpy on above: Sarbjit Singh ਜੀ ਕੈਮਰਾ ਮੋਢੇ 'ਤੇ ਰੱਖਣ ਦੀ ਲੋੜ੍ਹ ਨ੍ਹੀਂ ਪਈ। ਇਸੇ ਚੀਜ਼ ਨੂੰ ਕਲਾ ਕਹਿੰਦੇ ਹਨ। ਲੇਖਕ ਨੂੰ ਹਰ ਪੱਤਰ ਦੇ ਅੰਦਰ ਵੜਨਾ ਪੈਂਦਾ ਹੈ। ਮੇਰੀ ਇਹੀ ਕੋਸ਼ਿਸ਼ ਸੀ ਕਿ ਡਾਇਨਾ ਦੀ ਜ਼ਿੰਦਗੀ ਦਾ ਹਰ ਪੱਖ ਸਹੀ ਤੇ ਸੱਚਾ ਪੇਸ਼ ਕਰਾਂ। ਡਾਇਨਾ ਦੀ ਜ਼ਿੰਦਗੀ ਨੂੰ ਸਾਹਿਤ ਰਾਹੀਂ ਮੈਂ ਕਿਉਂ ਕਿਹਾ ਇਸ ਬਾਰੇ ਆਖਰੀ ਕਾਂਡ ਵਿਚ ਜ਼ਿਕਰ ਆਵੇਗਾ। ਇਹ ਸਿਰਫ ਡਾਇਨਾ ਦੇ ਜੀਵਨ ਬਾਰੇ ਨਹੀਂ ਹੈ। ਮੈਂ ਆਪਣੀ ਕਹਾਣੀ ਦੇ ਕਲਾਇਮੈਕਸ 'ਤੇ ਜ਼ੋਰ ਦਿੰਦਾ ਹੁੰਦਾ ਹਾਂ। ਤੇ ਇਸ ਨਾਵਲ ਦੀ ਕਹਾਣੀ ਨੂੰ ਦੇਖਿਉ ਜਿੱਥੇ ਘੁੰਮਾ ਕੇ ਸਿੱਟਿਆ ਹੈ। ਉਥੋਂ ਤੁਹਾਨੂੰ ਆਪਣੇ ਆਲ੍ਹੇ-ਦਆਿਲੇ ਅਨੇਕਾਂ ਹੀ ਡਾਇਨਾਵਾਂ ਤੁਰੀਆਂ ਫਿਰਦੀਆਂ ਨਜ਼ਰ ਆਉਣਗੀਆਂ। ਸਰਬਜੀਤ ਸਿੰਘ ਕੰਨ ਕਰ ਉਰੇ ਕੋਈ ਸੁਣ ਨਾ ਲਵੇ! ਵੈਸੇ ਡਾਇਨਾ ਯਾਰ ਮਰਨ ਦੀ ਕਾਹਲੀ ਕਰ ਗਈ। ਨਹੀਂ ਇਹ ਕੈਮਰੇ ਵਾਲਾ ਕੰਮ ਵੀ ਕਰਕੇ ਦੇਖਣਾ ਸੀ।

37. Iqbal Singh Sodhi ਵਾਹ ਸਿੱਧੂ ਸਾਹਿਬ ਮੈਨੂੰ ਤਾਂ ਸੱਚ ਕਹਾਂ ਤਾ ਇਵੇ ਭੁਲੇਖਾ ਪੈਦਾਂ ਕਿ ਜਿਵੇ ਸਾਡੇ ਵੀਰ ਦੀ ਅਰਜ਼ਰਵੇਸ਼ਨ ਹੈ ਜਿਵੇ ਓਸ ਪਾਤਰ ਦੇ ਨਾਲ ਨਾਲ ਤੁਸੀ ਘੁੰਮੇ ਹੁੰਦੇ ਓ ਪੰਜਾਬੀ ਚ ਬਹੁਤ ਸਾਰੇ ਲੋਖਕਾਂ ਨੂੰ ਪੜਿਆ ਥੋਡੇ ਵਰਗਾ ਵਾਰਤਾਲਾਪ ਗੱਲ ਨੂੰ ਕਿੱਥੋ ਕਿੱਥੇ ਸਰੋਤੇ ਨੂੰ ਕਿਹੜੇ ਵਾਯੂਮੰਡਲ ਚੋ ਕੱਢ ਕੇ ਕਿਹੜੇ ਕਦੋ ਲੈ ਜਾਦੇ ਓ ਪਤਾ ਈ ਨਹੀ ਚੱਲਦਾ. ......ਬਾ- ਕਮਾਲ ਸ਼ੈਲੀ ਬਖਸ਼ੀ ਐ ਤਹਾਨੂੰ .......ਤੁਸੀ ਸਮੇ ਦੇ ਹਾਣੀ ਲੇਖਕ ਹੋਂ

Balraj Sidhu's reply on above: Iqbal Singh Sodhi Sahib ਏਸ ਪਿਆਰ ਸਤਿਕਾਰ ਲਈ ਧੰਨਵਾਦੀ ਹਾਂ ਜੀ। ਪ੍ਰਸੰਸਾ ਦੀ ਉਦੋਂ ਮਹੱਤਤਾ ਹੋਰ ਵੱਧ ਜਾਂਦੀ ਹੈ ਜਦੋਂ ਉਹ ਤੁਹਾਡੇ ਵਰਗੇ ਸੁਲਝੈ ਅਤੇ ਵਧੀਆ ਲੇਖਕ ਵੱਲੋਂ ਕੀਤੀ ਗਈ ਹੋਵੇ। ਮੇਰੇ ਖਿਆਲ ਮੁਤਾਬਿਕ ਕਹਾਣੀ ਕਬੱਡੀ ਖੇਡਣ ਵਾਂਗ ਲਿਖੀ ਜਾਂਦੀ ਹੈ। ਇਸ ਵਿਚ ਪਾਠਕ ਰੇਡਰ ਤੇ ਕਹਾਣੀਕਾਰ ਜਾਫੀ ਹੁੰਦਾ ਹੈ। ਪਹਿਲੇ ਹੱਲੇ ਵਿਚ ਜਾਂ ਗੁੱਟ ਫੜ੍ਹਿਆ ਗਿਆ ਜਾਂ ਫੇਰ ਮੁੜ ਕੇ ਹੱਥ ਨ੍ਹੀਂ ਆਉਣਾ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪਹਿਲੇ ਪੰਜ ਚਾਰ ਵਾਕਾਂ ਵਿਚ ਪਾਠਕ ਨੂੰ ਗਰਿੱਪ ਪਾ ਲਵਾਂ। ਪਾਠਕ ਨੂੰ ਕੇਰਾਂ ਗ੍ਰਿਫਤ ਵਿਚ ਲੈ ਕੇ ਕਲਾ ਦਿਖਾਉਣੀ ਤੁਸੀਂ ਬਾਅਦ ਵਿਚ ਸ਼ੁਰੂ ਕਰਦੇ ਹੋ। ਫੇਰ ਜਿੰਨਾ ਤੁਹਾਡੀ ਕਲਮ ਵਿਚ ਦਮ ਹੋਵੇ, ਉਨੀ ਦੇਰ ਤੁਸੀਂ ਪਾਠਕ ਨੂੰ 

ਬੰਨ੍ਹ ਸਕਦੇ ਹੋ।

38. 

Jarman Sandhu wrote on your Timeline.
shiv to baad tusi mere fav. writer ho veere

39. Iqbal Mahal: ਬਲਰਾਜ ਸਿਧੂ ਕੱਲਮ ਦਾ ਧੰਨੀ ਹੈ। ਉਸ ਨੇ ਜੋ ਵੀ ਲਿਖਿਆ ਹੈ ਬੇ-ਬਾਕੀ ਨਾਲ ਲਿਖਿਆ ਹੈ। ਇਸ ਨੌਜਵਾਨ ਤੋਂ ਭਵਿਖ ਵਿਚ ਬਹੁਤ ਕੁੱਝ ਚੰਗੇ ਦੀਆਂ ਆਸਾ ਨੇ

40: Sudha Sharma Blraj sidhu ik bohat chlak lekhak hae,oh apnia likhta ch siday tarikay nal sandesh nai dinda.os nu puri tara apni lekhni vich rochkta gholan da hunar aunda.oh paathka di ruchi ty puri pakad rkhda.os di nidarta ty os di bahadri os di kalam to pata lagdi ay.eni niki umray os ch mehnat da ataah gunn a jo os nu miyaar di lekhni ch ly khada hoya.............,,,,,,,Blraj sir,if u dnt mind,menu kitay na kitay eerkha ho rai a thoday to........,,,k j eni ku umar ch eh eni dhani ho skda,ta mae kio ni??????shyd tusi inspiration ban jao kisay lai v.......,,,,

41. 
Lakhwinder Shrian Wala ਮੈਂ ਬਲਰਾਜ ਸਿੱਧੂ ਦਾ ਫ਼ੈਨ ਹਾਂ, ਇਹਨਾਂ ਦੀ ਖੋਜ ਭਰਪੂਰ ਰਚਨਾ "ਜੁਗਨੀ " ਮੈਨੂੰ ਬਹੁਤ ਵਧੀਆ ਲੱਗੀ, ਹੁਣ ਇਹਨਾ ਦੀ ਹਰ ਪੋਸਟ ਪੜ੍ਹਦਾ ਹਾਂ, ,,


42. Daljit Kafir Lakhwinder Shrian Wala ਤੁਸੀਂ ਸਹੀ ਕਿਹਾ,, ਜਦ ਜੁਗਨੀ ਦੇ ਝੂਠ ਦੀ ਪੋਸਟ ਫੇਸਬੁੱਕ ਤੇ ਘੁੰਮੀ ਤਾਂ ਮੇਰਾ ਕਾਫ਼ਰ ਮਨ ੳੁਸ ਸਿਰੇ ਦੇ ਗੱਪ ਦਾ ਪਭਦਾਫਾਸ਼ ਕਰਨ ਲਈ ਖੋਜ ਕਰਨ ਲੱਗਾ,, ਗੂਗਲ ਮਾਰਦਿਆਂ ਭਾਜੀBalraj Singh Sidhu ਦੀ ਜਾਣਕਾਰੀ ਭਰਪੂਰ ਜੁਗਨੀ ਵੀ ਮਿਲ ਗਈ,, 
ਮੇਰਾ ਸ਼ੱਕ ਜਾਇਜ ਨਿਕਲਿਆ,, ਜਿਸਤੇ ਮੋਹਰ ਭਾਜੀ ਨੇ ਜੜ੍ਹ ਦਿੱਤੀ,, ੳੁਹ ਬਾਦਲੀਲ,,ਅਤੇ ਪੁਰਾਤਨ ਕਿਤਾਬਾਂ ਦੇ ਜਿਕਰ ਨਾਲ ,,
ਮੇਰੇ ਵਰਗੇ ਪਾਠਕ ਇੱਕ ਸਾਹਿਤਕ ਹੀਰਾ ਲੇਖਕ ਮਿਲ ਗਿਆ,, ।


ਭਾਜੀ ਦੇ ਸੁਰ ਭਗਾਵਤੀ ਹਨ,, ਨਿਧੜਕ ਹਨ,, ਬੇਬਾਕ ਹਨ ।

43. 
ਮੇਰੇ ਪਸੰਦੀਦਾ ਫੇਸਬੁੱਕੀ ਦੋਸਤ (ਲੜੀਵਾਰ 4)
Balraj Singh Sidhu ਜੀ ਦੀ ਕਲਮ ਦਾ ਕਾਇਲ ਫੇਸਬੁੱਕ ਤੋਂ ਪਹਿਲਾਂ ਹੀ ਹੋ ਗਿਆ ਸੀ । ਇਨ੍ਹਾ ਦੇ ਬਲੋਗ ਪੜੇ, ਕਿਆ ਕਮਾਲ ਦੀ ਸ਼ੈਲੀ ਹੈ । ਜਾਣਕਾਰੀ ਅਤੇ ਖੋਜ ਨੂੰ ਦੇਖ ਬੰਦਾ ਦੰਦਾ ਥੱਲੇ ੳੁਗਲੀ ਦਬ ਲੈਂਦਾ । ਸਭ ਤੋਂ ਵਧੀਆ ਗੱਲ ਇਨ੍ਹਾ ਦੀ ਲੇਖਣੀ ਚਲੰਤ ਮਸਲਿਆ ਦੇ ਟਿੱਪਣੀਕਾਰਾਂ ਵਾਗੂੰ ਚਲੰਤ ਜਿਹੀ ਨਹੀਂ ਹੁੰਦੀ ,,ਖੋਜਬੀਨ ਕਰ ਕੇ ਕਿਆ ਮੋਤੀ ਲੱਭ ਲਿਆਂਦੇ ਹੈ,,ਪਾਠਕ ਨੂੰ ਬਹੁਤੀਆਂ ਕਿਤਾਬਾਂ ਫਰੋਲਣ ਦੀ ਲੋੜ ਨਹੀਂ ਪੈਂਦੀ ਸਟੀਕ ਤੇ ਸਹੀ ਜਾਣਕਾਰੀ ਮਿਲ ਜਾਂਦੀ ਹੈ । 


44. Kesar Singh Ayali I think Balraj Singh Sidhu is one of the best writer we have, We should proud of him. He is the great servant of Mother Punjabi Language. God Bless.