Tuesday, July 22, 2014

https://www.facebook.com/kulkhosa
Bai kujit Khosa ne Moran Da Maharaja bare wichar dite dhanwadi han veer.

ਬਾਈ ਜੀ ਸ਼ਾਇਦ ਤੁਹਾਡੀ ਪੁਸਤਕ "ਮੋਰਾਂ ਦਾ ਮਹਾਰਾਜਾ" ਕਾਫੀ ਅਰਸੇ ਬਾਅਦ ਆਈ ਏ...ਜੇ ਸਿੱਧੇ ਸਾਧੇ ਪੰਜਾਬੀ ਢੰਗ ਚ ਆਖਾਂ ਤਾਂ ਸਿਰੇ ਦਾ ਵੀ ਸਿਰਾ ਕਰਾਇਆ ਪਿਆ ਏ...ਇਹ ਤਾਂ ਮੈਨੂੰ ਪਤਾ ਏ ਵੀਰੇ..ਕਿ ਕਹਾਣੀ ਲਿਖਣ ਚ ਤੁਹਾਡਾ ਕੋਈ ਤੋੜ ਨਹੀ ਏ...ਤੁਹਾਡੀਆਂ ਜੋ ਪਹਿਲਾਂ ਪੁਸਤਕਾਂ ਆਈਆਂ ਨੇ..ਜਿਵੇਂ ਕਿ ਕਹਾਣੀ ਸੰਗਿ੍ਹ "ਨੰਗੀਆਂ ਅੱਖਾਂ" ਇਸ ਵਿਚਲੀਆਂ ਕਹਾਣੀਆ ਭਾਵੇਂ ਕਾਲਪਨਿਕ ਸਨ..ਪਰ ਪਤਾ ਨੀ ਕਿਉਂ ਲੱਗਦਾ ਏ ਜਿਵੇਂ ਇਹ ਕਹਾਣੀਆ ਕਿਸੇ ਦੀ ਬੀਤੀ ਹੋਈ ਜਿੰਦਗੀ ਦਾ ਸੱਚ ਨੇ ਜਾਂ ਆਉਣ ਵਾਲੇ ਸਮੇਂ ਚ ਸੱਚ ਹੋ ਸਕਦੀਆਂ ਨੇ...ਯਾਨੀ ਇਸ ਕਹਾਣੀ ਸੰਗਿ੍ਹ ਨੂੰ ਪੜਦੇ ਹੋਏ ਕਿਤੇ ਵੀ ਨੀ ਲੱਗਾ ਕਿ ਇਹ ਕਹਾਣੀਆਂ ਕਾਲਪਨਿਕ ਹੋਣਗੀਆਂ,,,,ਇਸ ਕਹਾਣੀ ਸੰਗਿ੍ਹ ਵਿਚ ਭਾਵੇਂ ਸਾਰੀਆਂ ਕਹਾਣੀਆਂ ਹੀ ਕਮਾਲ ਨੇ ਪਰ ਮੇਰੀਆ ਮਨਪਸੰਦ ਕਹਾਣੀਆ...ਪਿ੍ਥਮ ਭਗੌਤੀ ਸਿਮਿਰ ਕੈ..ਤੇ...ਦੀਪੂ ਸੁੱਤਾ ਪਿਐ....ਨੇ....ਦੀਪੂ ਸੁੱਤਾ ਪਿਆ ਤਾਂ ਪੜ ਕੇ ਹੱਸ ਹੱਸ ਕਮਲਾ ਹੋ ਗਿਆ ਬਾਈ....ਤੁਸੀਂ ਮੈਨੂੰ ਕਹਿੰਦੇ ਸੀ ਕਿ ਤੁੰ ਪੈਂਡੂ ਪੰਜਾਬੀ ਚ ਵਧੀਆ ਲਿਖ ਲੈਨਾ...ਪਰ ਬਾਈ ਤੁਹਾਡੀ ਕਹਾਣੀ ਦੀਪੂ ਸੁੱਤਾ ਪਿਐ..ਪੜ ਕਿ ਲੱਗਦਾ ਏ ਕਿ ਤੁਸੀ ਸਭ ਤੋਂ ਵਧੀਆ ਠੇਠ ਪੰਜਾਬੀ ਚ ਲਿਖਦੇ ਹੋ......ਹੁਣ ਬਾਈ ਗੱਲ ਕਰਦਾਂ...ਤੁਹਾਡੀ ਹੁਣੇ ਮਿਲੀ ਪੁਸਤਕ "ਮੋਰਾਂ ਦਾ ਮਹਾਰਾਜਾ" ਬਾਰੇ....ਬਾਈ ਜੀ ਤੁਹਾਡੀ ਇਸ ਪੁਸਤਕ ਲਈ ਤੁਹਾਡੀ ਕਲਮ ਨੂੰ ਲੱਖ ਵਾਰ ਸਲਾਮ ਏਂ...ਤੁਸੀਂ ਇਸ ਵਿਚਲੀਆ ਸੱਚੀਆ ਕਹਾਣੀਆਂ ਤੇ ਖੋਜ ਕਰਕੇ..ਤੇ ਆਪਣੇ ਖਿਆਲਾਂ ਰਾਹੀਂ ਇਹਨਾਂ ਵਿਚ ਹੋਰ ਵੀ ਜਾਨ ਪਾ ਦਿੱਤੀ ਏ....ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ..ਪਰ ਵਿਸਥਾਰ ਸਹਿਤ ਪੜ ਕਿ ਬਹੁਤ ਵਧੀਆ ਲੱਗਾ...ਕੁਝ ਅਰਸਾ ਪਹਿਲਾਂ ਮੈਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਨ ਲਈ ਕਰਮ ਸਿੰਘ ਹਿਸਟੋਰੀਅਨ ਨੂੰ ਪੜਿਆ ਸੀ...ਪਰ ਕੁਝ ਵੀ ਹੱਥ ਨੀ ਲੱਗਾ...ਉਸਦੇ ਲੇਖ ਜਿਆਦਾਤਰ ਲਾਹੌਰ ਦਰਬਾਰ ਅੰਦਰਲੀਆਂ ਸ਼ਾਜਿਸ਼ਾ ਲਿਖਣ ਤੱਕ ਹੀ ਸੀਮਿਤ ਰਹਿ ਗਏ.....ਪਰ ਅੱਜ ਤੁਹਾਡੀ ਪੁਸਤਕ ਪੜ ਕਿ ਬਹੁਤ ਵਧੀਆ ਲੱਗ ਰਿਹਾ ਏ...ਮੈਨੂੰ ਇਸ ਚੋਂ ਜੋ ਸਭ ਤੋਂ ਵੱਧ ਕਹਾਣੀਆਂ ਪਸੰਦ ਆਈਆਂ ਤਾਂ ਉਹ ਨੇ...ਲੇਡੀ ਗੌਡੀਵਾ ਦਾ ਨੰਗਾ ਨਾਚ ਤੇ ਬੇਲਿਬਾਸ ਮਹੁੱਬਤ....ਬਾਈ ਜੀ ਅਜਿਹੀਆਂ ਸੱਚੀਆ ਕਹਾਣੀਆ ਨੂੰ ਆਪਣੀ ਕਲਮ ਰਾਹੀ ਸੰਖੇਪ ਰੂਪ ਚ ਸਿਰਫ ਤੇ ਸਿਰਫ ਤੁਸੀਂ ਲਿਖ ਸਕਦੇ ਹੋ....ਇਹਨਾਂ ਦੋ ਕਹਾਣੀਆ ਬਾਰੇ ਮੈਂ ਤੁਹਾਡੀ ਜਿੰਨੀ ਸਿਫਤ ਕਰਾਂ ੳਨੀ ਥੋੜੀ ਏ...ਤੁਹਾਡਾ ਧੰਨਵਾਦ ਕਰਨ ਲਈ ਵੀ ਮੇਰੇ ਕੋਲ ਲਫਜ ਨਹੀ ਹਨ….

ਪਿਛਲੇ ਕੁਝ ਦਿਨਾਂ ਤੋੰ ਬਲਰਾਜ ਸਿੱਧੂ Balraj Singh Sidhu ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਪੜ੍ਹ ਰਿਹਾ ਹਾਂ।ਕਿਤਾਬ ਦੇ ਸਮਰਪਣ ਨੂੰ ਪੜ੍ਹ ਕੇ ਹੀ ਪਾਠਕ ਸਮਝ ਜਾਂਦਾ ਹੈ ਕਿ ਹਥਲੇ ਕਹਾਣੀ ਸੰਗ੍ਰਿਹ ਦੀਆਂ ਛੇ ਕਹਾਣੀਆਂ ਵਿੱਚ ਇਤਿਹਾਸ ਦੀਆਂ ਢਕੀਆਂ ਪਰਤਾਂ ਨੂੰ ਬਲਰਾਜ ਸਿੱਧੂ ਨੇ ਬੇ-ਪਰਦ ਕੀਤਾ ਹੋਵੇਗਾ। ਬਲਰਾਜ ਸਿੱਧੂ ਨੂੰ ਇਤਿਹਾਸਕ ਪਾਤਰਾਂ ਦੇ ਇਸ਼ਕੀਆ ਸਬੰਧਾਂ ਨੂੰ ਸੈਕਸ ਦਾ ਤੜਕਾ ਲਾਉਣ ਦਾ ਪੂਰਾ ਹੁਨਰ ਹੈ ਤੇ ਇਸ ਤੜਕੇ ਦਾ ਸੁਆਦ ਉਸਦੀ ਹਰ ਕਹਾਣੀ ਵਿੱਚੋੰ ਮਹਿਕਾਂ ਛੱਡਦਾ ਹੈ। ਓਪਰੀ ਨਜ਼ਰੇ ਭਾਵੇੰ ਇਹ ਸ਼ੱਕ ਵੀ ਪੈੰਦਾ ਹੈ ਕਿ ਜੇ ਮਹਾਰਾਜਾ ਐਨਾ ਈ ਭੋਗੀ ਤੇ ਵਿਲਾਸੀ ਸੀ ਤਾਂ ਉਹ ਐਡਾ ਰਾਜ ਭਾਗ ਕਿਵੇੰ ਸਥਾਪਤ ਕਰ ਗਿਆ ਪਰ ਮਹਾਰਾਜੇ ਤੋੰ ਬਾਅਦ ਸਿੱਖ ਰਾਜ ਦਾ ਇਕਦਮ ਪਤਨ ਵੱਲ ਇਸ਼ਾਰਾ ਵੀ ਬਲਰਾਜ ਸਿੱਧੂ ਦੀਆਂ ਕਹਾਣੀਆਂ 'ਚੋੰ ਨਜ਼ਰੀੰ ਪੈੰਦਾ ਹੈ। ਇਸ ਤਰ੍ਹਾਂ ਕਹਾਣੀਆਂ 'ਚੋੰ ਸਿੱਧੂ ਦੀ ਇਤਿਹਾਸਕ ਅਧਿਐਨ ਵਿਚਲੀ ਗਹਿਨ ਤੇ ਗੰਭੀਰ ਸਮਝ ਵੀ ਨਜ਼ਰੀੰ ਪੈੰਦੀ ਹੈ। ਕਿਤੇ ਕਿਤੇ ਉਸਦੀ ਨਿੱਜੀ ਹਉਮੈ ਦਾ ਪਰਗਟਾਵਾ ਵੀ ਨਜ਼ਰੀੰ ਪੈੰਦਾ ਹੈ ਜੋ ਸ਼ਬਦ ਜੋੜਾਂ ਦੀਆਂ ਗਲਤੀਆਂ ਨਾਲ ਰਲ ਕੇ ਇਤਿਹਾਸ ਵਿੱਚ ਉੱਡਦੇ ਪਾਠਕ ਨੂੰ ਫਿਰ ਪੜ੍ਹਨ ਕਮਰੇ ਵਿੱਚ ਪਟਕਾ ਮਾਰਦਾ ਹੈ। ਦੇਸੀ ਵਿਦੇਸੀ ਇਤਿਹਾਸਕ ਪਾਤਰਾਂ ਦੇ ਨਿੱਜੀ ਜੀਵਨ ਦਾ ਗਲਪ ਵਿੱਚ ਸੁਆਦਲਾ ਚਿਤਰਨ ਬਲਰਾਜ ਸਿੱਧੂ ਨੇ ਗਹਿਨ ਗੰਭੀਰ ਇਤਿਹਾਸਕ ਅਧਿਐਨ ਰਾਹੀੰ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਉਸਦੀ ਮਿਹਨਤ ਦੀ ਦਾਦ ਦੇਣੀ ਬਣਦੀ ਹੈ।
- ਸੰਘਾ ਸ਼ਿਵਜੀਤ ਸਿੰਘ
ਫਰੀਦਕੋਟ, ਪੰਜਾਬ
19/07/2014
 — with Brar Aman.
Photo: ਪਿਛਲੇ ਕੁਝ ਦਿਨਾਂ ਤੋੰ ਬਲਰਾਜ ਸਿੱਧੂ Balraj Singh Sidhu  ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਪੜ੍ਹ ਰਿਹਾ ਹਾਂ।ਕਿਤਾਬ ਦੇ ਸਮਰਪਣ ਨੂੰ ਪੜ੍ਹ ਕੇ ਹੀ ਪਾਠਕ ਸਮਝ ਜਾਂਦਾ ਹੈ ਕਿ ਹਥਲੇ ਕਹਾਣੀ ਸੰਗ੍ਰਿਹ ਦੀਆਂ ਛੇ ਕਹਾਣੀਆਂ ਵਿੱਚ ਇਤਿਹਾਸ ਦੀਆਂ ਢਕੀਆਂ ਪਰਤਾਂ ਨੂੰ ਬਲਰਾਜ ਸਿੱਧੂ ਨੇ ਬੇ-ਪਰਦ ਕੀਤਾ ਹੋਵੇਗਾ। ਬਲਰਾਜ ਸਿੱਧੂ ਨੂੰ ਇਤਿਹਾਸਕ ਪਾਤਰਾਂ ਦੇ ਇਸ਼ਕੀਆ ਸਬੰਧਾਂ ਨੂੰ ਸੈਕਸ ਦਾ ਤੜਕਾ ਲਾਉਣ ਦਾ ਪੂਰਾ ਹੁਨਰ ਹੈ ਤੇ ਇਸ ਤੜਕੇ ਦਾ ਸੁਆਦ ਉਸਦੀ ਹਰ ਕਹਾਣੀ ਵਿੱਚੋੰ ਮਹਿਕਾਂ ਛੱਡਦਾ ਹੈ। ਓਪਰੀ ਨਜ਼ਰੇ ਭਾਵੇੰ ਇਹ ਸ਼ੱਕ ਵੀ ਪੈੰਦਾ ਹੈ ਕਿ ਜੇ ਮਹਾਰਾਜਾ ਐਨਾ ਈ ਭੋਗੀ ਤੇ ਵਿਲਾਸੀ ਸੀ ਤਾਂ ਉਹ ਐਡਾ ਰਾਜ ਭਾਗ ਕਿਵੇੰ ਸਥਾਪਤ ਕਰ ਗਿਆ ਪਰ ਮਹਾਰਾਜੇ ਤੋੰ ਬਾਅਦ ਸਿੱਖ ਰਾਜ ਦਾ ਇਕਦਮ ਪਤਨ ਵੱਲ ਇਸ਼ਾਰਾ ਵੀ ਬਲਰਾਜ ਸਿੱਧੂ ਦੀਆਂ ਕਹਾਣੀਆਂ 'ਚੋੰ ਨਜ਼ਰੀੰ ਪੈੰਦਾ ਹੈ। ਇਸ ਤਰ੍ਹਾਂ ਕਹਾਣੀਆਂ 'ਚੋੰ ਸਿੱਧੂ ਦੀ ਇਤਿਹਾਸਕ ਅਧਿਐਨ ਵਿਚਲੀ ਗਹਿਨ ਤੇ ਗੰਭੀਰ ਸਮਝ ਵੀ ਨਜ਼ਰੀੰ ਪੈੰਦੀ ਹੈ। ਕਿਤੇ ਕਿਤੇ ਉਸਦੀ ਨਿੱਜੀ ਹਉਮੈ ਦਾ ਪਰਗਟਾਵਾ ਵੀ ਨਜ਼ਰੀੰ ਪੈੰਦਾ ਹੈ ਜੋ ਸ਼ਬਦ ਜੋੜਾਂ ਦੀਆਂ ਗਲਤੀਆਂ ਨਾਲ ਰਲ ਕੇ ਇਤਿਹਾਸ ਵਿੱਚ ਉੱਡਦੇ ਪਾਠਕ ਨੂੰ ਫਿਰ ਪੜ੍ਹਨ ਕਮਰੇ ਵਿੱਚ ਪਟਕਾ ਮਾਰਦਾ ਹੈ। ਦੇਸੀ ਵਿਦੇਸੀ ਇਤਿਹਾਸਕ ਪਾਤਰਾਂ ਦੇ ਨਿੱਜੀ ਜੀਵਨ ਦਾ ਗਲਪ ਵਿੱਚ ਸੁਆਦਲਾ ਚਿਤਰਨ ਬਲਰਾਜ ਸਿੱਧੂ ਨੇ ਗਹਿਨ ਗੰਭੀਰ ਇਤਿਹਾਸਕ ਅਧਿਐਨ ਰਾਹੀੰ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਉਸਦੀ ਮਿਹਨਤ ਦੀ ਦਾਦ ਦੇਣੀ ਬਣਦੀ ਹੈ। 
- ਸੰਘਾ ਸ਼ਿਵਜੀਤ ਸਿੰਘ
ਫਰੀਦਕੋਟ, ਪੰਜਾਬ
19/07/2014

Unlike


ਸਿੱਧੂ ਸਾਬ੍ਹ, ਸੱਭ ਤੋਂ ਪਹਿਲਾਂ ਤਾਂ 'ਮੋਰਾਂ ਦਾ ਮਹਾਰਾਜਾ' ਵਿਸ਼ੇਸ਼ ਤੌਰ ਤੇ ਭੇਜਣ ਲਈ ਧੰਨਵਾਦ।
ਨਾਵਲ ਪੜਦਿਆਂ ਹੀ ਇਤਿਹਾਸਿਕ ਤੱਥਾਂ ਦੀ ਇਕੱਠੀ ਕੀਤੀ ਜਾਣਕਾਰੀ ਪਿੱਛੇ ਮਿਹਨਤ ਕੀਤੀ ਜਾਪਦੀ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਜਿੰਦਗੀ, ਲੜਾਈਆਂ, ਜਿੱਤਾਂ, ਉਸਦੀ ਫ਼ੌਜ, ਸੰਧੀਆਂ ਸਮੇਤ ਖਾਲਸਾ ਰਾਜ ਦੀ ਚੜ੍ਹਤ ਤੋਂ ਲੈ ਕੇ ਪਤਨ ਤਕ ਕਾਫੀ ਇਤਿਹਾਸਕਾਰ ਲਿਖ ਚੁੱਕੇ ਹਨ ਪਰ ਮਹਾਰਾਜੇ ਦੇ ਨਿੱਜੀ ਆਚਰਣ ਬਾਰੇ ਲਿਖਣਾ ਤੁਸੀਂ ਬਾਖੂਬੀ ਨਿਭਾਇਆ ਹੈ। ਹਰ ਪੱਖ ਨੂੰ,.....ਇੱਕ ਰਾਜੇ ਦਾ ਸੁਭਾਵਕ ਹੈਂਕੜਬਾਜ ਹੋਣਾ, ਮਨਮਰਜੀ ਕਰਨ ਵਾਲਾ, ਮੂਡੀ ਹੋਣਾ, ਐਸ਼ੀ ਹੋਣਾ, ਫੁਕਰਾ ਹੋਣਾ, ਅਭਿਮਾਨੀ ਹੋਣ ਦੇ ਨਾਲ ਨਾਲ ਇੱਕ ਜਿੰਮੇਵਾਰ ਸ਼ਾਸ਼ਕ, ਖਾਸ ਜਰਨੈਲਾਂ ਦੀ ਅਹਿਮੀਅਤ ਜਾਣ ਉਨਾਂ ਦਾ ਸਤਿਕਾਰ ਕਰਨ ਵਾਲਾ, ਹਰ ਧਰਮ ਦਾ ਸਤਿਕਾਰ ਕਰਨ ਵਾਲਾ ਰਾਜਾ ਹੁੰਦਿਆਂ ਹੋਇਆਂ ਵੀ ਇੱਕ ਆਮ ਇਨਸਾਨ ਵਾਂਗ ਹੀ ਉਸ ਵੱਲੋਂ ਨਿੱਜੀ ਜਿੰਦਗੀ ਵਿੱਚ ਵਰਤੀ ਜਾਂਦੀ ਭਾਸ਼ਾ ਅਤੇ ਹਰਕਤਾਂ ਨੂੰ ਬਾਖੂਬੀ ਕਲਮਬੱਧ ਕੀਤਾ ਹੈ।

ਬਲਰਾਜ ਸਿੱਧੂ ਦਾ ਕਹਾਣੀ ਕਹਿਣ ਤੇ ਉਸਦੀ ਭਾਸ਼ਾ ਦਾ ਅੰਦਾਜ ਹੀ ਇਸ ਤਰਾਂ ਦਾ ਹੈ ਕਿ ਉਹ ਆਪਣੀ ਇੱਕ ਰਚਨਾ ਦੂਸਰੇ ਨੂੰ ਪੜ੍ਹਾ ਕੇ ਉਸਨੂੰ ਆਪਣੀ ਲੇਖਣੀ ਦਾ ਨਸ਼ਈ ਬਣਾ ਲੈਂਦਾ ਹੈ ।ਨਸ਼ਈਆਂ ਦੀਆਂ ਆਦਤਾਂ ਾ ਤੁਹਾਨੂੰ ਪਤਾ ਹੀ ਹੈ ਇਹੋ ਵਾਪਰਿਆ ਹੈ ਉਸਦੇ ਲੰਮੀਆਂ ਕਹਾਣੀਆਂ ਦੇ ਸੰਗ੍ਰਿਹ ' ਮੋਰਾਂ ਦਾ ਮਹਾਰਾਜਾ ' ਨਾਲ।ਲੋਕ ਐਂ ਪੜ੍ਹ ਰਹੇ ਨੇ ਜਿਵੇਂ ਜਨਾਨੀਆਂ ਗੋਲ ਗੱਪਿਆਂ ਦੀ ਰੇਹੜੀ ਤੇ ਗੋਲ ਗੱਪੇ ਖਾ ਰਹੀਅਥਾਂ ਹੁੰਦੀਆਂ ਹਨ ਤੇ ਬਾਅਦ ਵਿੱਚ ਕਈਆਂ ਨੇ ਕਾਂਜੀ ਵਾਲੇ ਪਾਣੀ ਦੀ ਹੋਰ ਮਮਗ ਵੀ ਕਰ ਲਈ ਹੈ । ਕੁਝ ਵੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਿੱਜੀ ਕਿਰਦਾਰ ਤੋਂ ਜਾਣੂੰ ਨਹੀਂ ਸੀ ਉਹ ਵੀ ਜਾਣੂੰ ਹੋ ਜਾਣਗੇ । ਅਜੇ ਤੱਕ ਤਾਂ ਲੋਕਾਂ ਨੂੰ ਮਹਾਰਾਜਾ ਬਾਰੇਏਨਾ ਕੁ ਹੀ ਸਰਸਰੀ ਪਤਾ ਸੀ ਬਈ ਉਸਨੇ ਹਰਮੰਦਰ ਸਾਹਿਬ ਤੇ ਸੋਨੇ ਦਾ ਪੱਤਰਾ ਚੜਵੱਇਆ ਤੇ ਇੱਕ ਇਹ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਉਸ ਵਰਗਾ ਰਾਜ ਤੇ ਉਸ ਵਰਗੀ ਸ਼ਵੀ ਬਣਾਉਣਾ ਚਾਹੁੰਦੇ ਹਨ । ਇਤਿਹਾਸਕ ਪਾਤਰ ਲੈ ਕੇ ਕਹਾਣੀ ਲਿਖਣਾ ਕਠਿਨ ਕੰਮ ਹੈ ਪਰ ਇਸਨੂੰ ਬਲਰਾਜ ਸਿੱਧੂ ਨੇ ਕਰ ਵਿਖਾਇੳਾ ਹੈ । ਉਸਨੂੰ ਮੁਬਾਰਕਾਂ । ਤੇ ਹਾਂ ਪਾਠਕੋ , ਜਰੂਰ ਪੜਿਓ ਨਹੀਂ ਤਾਂ ਪਛਤਾਓਗੇ । ਆਹਲਾ ਜਾਣਕਾਰੀ ਤੋਂ ਵਿਰਵੇ ਰਹਿ ਜਾਓਗੇ ।
Photo: ਬਲਰਾਜ ਸਿੱਧੂ ਦਾ ਕਹਾਣੀ ਕਹਿਣ ਤੇ ਉਸਦੀ ਭਾਸ਼ਾ ਦਾ ਅੰਦਾਜ ਹੀ ਇਸ ਤਰਾਂ ਦਾ ਹੈ ਕਿ ਉਹ ਆਪਣੀ ਇੱਕ ਰਚਨਾ ਦੂਸਰੇ ਨੂੰ ਪੜ੍ਹਾ ਕੇ ਉਸਨੂੰ ਆਪਣੀ ਲੇਖਣੀ ਦਾ ਨਸ਼ਈ ਬਣਾ ਲੈਂਦਾ ਹੈ ।ਨਸ਼ਈਆਂ ਦੀਆਂ ਆਦਤਾਂ ਾ ਤੁਹਾਨੂੰ ਪਤਾ ਹੀ ਹੈ ਇਹੋ ਵਾਪਰਿਆ ਹੈ ਉਸਦੇ ਲੰਮੀਆਂ ਕਹਾਣੀਆਂ ਦੇ ਸੰਗ੍ਰਿਹ ' ਮੋਰਾਂ ਦਾ ਮਹਾਰਾਜਾ ' ਨਾਲ।ਲੋਕ ਐਂ ਪੜ੍ਹ ਰਹੇ ਨੇ ਜਿਵੇਂ ਜਨਾਨੀਆਂ ਗੋਲ ਗੱਪਿਆਂ ਦੀ ਰੇਹੜੀ ਤੇ ਗੋਲ ਗੱਪੇ ਖਾ ਰਹੀਅਥਾਂ ਹੁੰਦੀਆਂ ਹਨ ਤੇ ਬਾਅਦ ਵਿੱਚ ਕਈਆਂ ਨੇ ਕਾਂਜੀ ਵਾਲੇ ਪਾਣੀ ਦੀ ਹੋਰ ਮਮਗ ਵੀ ਕਰ ਲਈ ਹੈ । ਕੁਝ ਵੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਿੱਜੀ ਕਿਰਦਾਰ ਤੋਂ ਜਾਣੂੰ ਨਹੀਂ ਸੀ ਉਹ ਵੀ ਜਾਣੂੰ ਹੋ ਜਾਣਗੇ । ਅਜੇ ਤੱਕ ਤਾਂ ਲੋਕਾਂ ਨੂੰ ਮਹਾਰਾਜਾ ਬਾਰੇਏਨਾ ਕੁ ਹੀ ਸਰਸਰੀ ਪਤਾ ਸੀ ਬਈ ਉਸਨੇ ਹਰਮੰਦਰ ਸਾਹਿਬ ਤੇ ਸੋਨੇ ਦਾ ਪੱਤਰਾ ਚੜਵੱਇਆ ਤੇ ਇੱਕ ਇਹ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਉਸ ਵਰਗਾ ਰਾਜ ਤੇ ਉਸ ਵਰਗੀ ਸ਼ਵੀ ਬਣਾਉਣਾ ਚਾਹੁੰਦੇ ਹਨ । ਇਤਿਹਾਸਕ ਪਾਤਰ ਲੈ ਕੇ ਕਹਾਣੀ ਲਿਖਣਾ ਕਠਿਨ ਕੰਮ ਹੈ ਪਰ ਇਸਨੂੰ ਬਲਰਾਜ ਸਿੱਧੂ ਨੇ ਕਰ ਵਿਖਾਇੳਾ ਹੈ । ਉਸਨੂੰ ਮੁਬਾਰਕਾਂ । ਤੇ ਹਾਂ ਪਾਠਕੋ , ਜਰੂਰ ਪੜਿਓ ਨਹੀਂ ਤਾਂ ਪਛਤਾਓਗੇ । ਆਹਲਾ ਜਾਣਕਾਰੀ ਤੋਂ ਵਿਰਵੇ ਰਹਿ ਜਾਓਗੇ ।

No comments:

Post a Comment